ਇਜ਼ਰਾਈਲ ਦੂਤਾਵਾਸ ਦੇ ਮਾਸ਼ਾਵ ਦੇ ਖੇਤੀਬਾੜੀ ਅਟੈਚੀ ਸ਼੍ਰੀ ਉਰੀ ਰੁਬਿਨਸਟਾਈਨ ਨੇ ਕੱਲ੍ਹ ਕਰਤਾਰਪੁਰ ਸਥਿਤ ਸਬਜ਼ੀਆਂ ਲਈ ਉੱਤਮਤਾ ਕੇਂਦਰ (ਸੀਓਈ) ਦਾ ਦੌਰਾ ਕੀਤਾ। ਉਨ੍ਹਾਂ ਨੇ 3 ਦਿਨਾਂ ਸਿਖਲਾਈ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ।




