ਰਾਜਪੁਰਾ ਵਿਖੇ ਕਿਸਾਨ ਮੇਲਾ

ਮਿਤੀ 02-09-2024 ਅਤੇ 03-09-2024 ਨੂੰ ਰਾਜਪੁਰਾ ਜਿਲ੍ਹਾ, ਪਟਿਆਲਾ, ਪੰਜਾਬ ਵਿਖੇ ਕਿਸਾਨ ਐਕਸਪੋ/ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਬਾਗਬਾਨੀ ਵਿਭਾਗ ਪਟਿਆਲਾ ਨੇ ਭਾਗ ਲਿਆ ਅਤੇ ਵਿਭਾਗ ਦੀ ਨੁਮਾਇੰਦਗੀ ਲਈ ਇੱਕ ਪ੍ਰਦਰਸ਼ਨੀ ਲਗਾਈ ਗਈ। ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ, ਬਾਗਬਾਨਾਂ/ਕਿਸਾਨਾਂ ਨੂੰ ਬਾਗਬਾਨੀ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ ਅਤੇ ਬਾਗਬਾਨੀ ਵੱਲ ਉਤਸ਼ਾਹਿਤ ਕੀਤਾ ਗਿਆ ਜਿਸ ਨਾਲ ਜਿਮੀਂਦਾਰਾਂ ਨੂੰ ਬਹੁਤ ਫਾਇਦਾ ਹੁੰਦਾ ਹੈ।

pa_INਪੰਜਾਬੀ